ਬਾਬਾ ਜੀ ਦਾ ਜਨਮ
ਬਾਬਾ ਜੀ ਦਾ ਜਨਮ ਸੰਨ 25 ਮਾਰਚ 1883 ਈ:(11 ਚੇਤ ਸੰਮਤ 1939 ਬਿਕ੍ਰਮੀ) ਦਿਨ ਬੁੱਧਵਾਰ ਨੂੰ ਪਿੰਡ ਨਥਮਲਪੁਰ (ਮੋਰਿੰਡਾ)ਜਿਲ੍ਹਾ ਰੋਪੜ ਵਿਖੇ ਮਹਾਤਮਾ ਭਗਵਾਨ ਸਿੰਘ ਜੀ ਦੇ ਘਰ ਮਾਤਾ ਅਤਰ ਕੌਰ ਜੀ ਦੀ ਕੁਖੋਂ ਹੋਇਆ| ਛਿਆਨਵੇ ਸਾਲ ਤੋਂ ਵੱਧ ਉਮਰ ਤੋਂ ਬਾਅਦ 24 ਅਗਸਤ ਸੰਨ 1979 ਈ:(8 ਭਾਦੋਂ ਸੰਮਤ 2035 ਬਿਕ੍ਰਮੀ) ਦਿਨ ਸ਼ੁੱਕਰਵਾਰ ਨੂੰ ਅਪਣਾ ਪੰਜ ਭੂਤਕ ਸਰੀਰ ਤਿਆਗ ਕੇ ਅਪਣੇ ਨਿਜ ਘਰ ਸਚਖੰਡ ਚਲੇ ਗਏ|
ਬਾਬਾ ਜੀ ਦੇ ਅਨਮੋਲ ਬਚਨ
ਬਾਬਾ ਜੀ ਕਹਿੰਦੇ ਹੁੰਦੇ ਸਨ:-
1)ਭਾਈ ਅਪਣਾ ਖਾਣਾ-ਪੀਣਾ,ਪਹਿਨਣਾ-ਪਹਿਨਾਉਣਾ,ਬੋਲਣਾ-ਬਲਾਉਣਾ ਅਤੇ ਕਾਰੋ-ਵਿਹਾਰ ਗੁਰ ਮਤ ਅਨੁਸਾਰ ਕਰੋ ਤਾਂ ਭਲਾ ਹੋਵੇਗਾ ਤਾਂ ਹੀ ਅਸੀ ਸਿਖ ਹੋਵਾਂਗੇ|ਕਹਿੰਦੇ ਸਾਨੂੰ ਸਿਖ ਹਨ ਪਰ ਅਸੀ ਪਾਖੰਡੀ ਬਣ ਗਏ ਹਾਂ ਕਿਉਕੀ ਨਾ ਸਾਡਾ ਖਾਣਾ-ਪੀਣਾ ਠੀਕ ਹੈ ਨਾ ਪਹਿਨਣਾ ਠੀਕ ਹੈ ਤੇ ਨਾ ਹੀ ਬੋਲਣਾ|
2)ਭਾਈ ਅਸੀ ਦੋਹੇ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਚਾਹ,ਮਿਰਚ,ਮਸਾਲਾ,ਆਦਾ,ਲੱਸਣ,ਪਿਆਜ ਇਹ ਛੇ ਚੀਜ਼ਾਂ ਘਰੋਂ ਕੱਢ ਦਿਉ|ਇਹਨਾਂ ਛੇ ਚੀਜ਼ਾਂ ਨੂੰ ਛੱਡਣ ਨਾਲ ਜੀਵ ਤਨ,ਮਨ ਕਰਕੇ ਸੁਖੀ ਰਹਿੰਦਾ ਹੈ,ਡਾਕਟਰ ਕੋਲ ਜਾਣ ਦੀ ਲੋੜ ਨਹੀ ਪੈਂਦੀ|
3)ਆਪਣੇ ਕਾਰੋ-ਵਿਹਾਰ (ਸ਼ਾਦੀ ਹੋਵੇ ਜਾਂ ਗਮੀ ਹੋਵੇ) ਗੁਰਮਤ ਅਨੁਸਾਰ ਕਰਨੇ ਚਾਹੀਦੇ ਹਨ|ਗੁਰਮਤ ਨਾਲ, ਮਹਾਰਾਜ ਨਾਲ ਮੇਲ ਹੋ ਜਾਦਾਂ ਹੈ, ਮਨਮਤ ਨਾਲ ਜੀਵ ਮਹਾਰਾਜ ਨਾਲੋ ਵਿਛੜ ਜਾਦਾਂ ਹੈ|
4)ਨਾ ਜੰਝ ਲਜਾਈਏ ਨਾ ਮੰਗਵਾਈਏ ਤਾਂ ਹੀ ਅਸੀ ਸਿਖ ਹੋਵਾਂਗੇ|
5)ਗੁਰਬਾਣੀ ਸਭ ਤੋ ਵੱਡੀ ਸਿਖਿਆ ਹੈ|ਇਸ ਤੋਂ ਉਪਰ ਨਾ ਕੋਈ ਸਿਖਿਆ ਹੈ,ਨਾ ਕੋਈ ਸਿਖਿਆ ਸੀ, ਨਾ ਕੋਈ ਸਿਖਿਆ ਹੋਵੇਗੀ|ਗੁਰਬਾਣੀ ਪੜ੍ਹੀਏ ਅਰਦਾਸ ਕਰੀਏ ਖੁਦਾ,ਅੱਲਾ,ਨਿਰੰਕਾਰ,ਵਾਹਿਗੁਰੂ ਨਾਲ ਮੇਲ ਹੋ ਜਾਦਾਂ ਹੈ|
6)ਵਾਹਿਗੁਰੂ ਮਤੰਰ ਗੁਰ-ਮਤੰਰ ਹੈ,ਜਿਸ ਦੇ ਜਪਣ ਨਾਲ ਮਨ ਦਾ ਕਲਿਆਣ ਹੋ ਜਾਦਾਂ ਹੈ,ਅਧਾਰ ਹੋ ਜਾਦਾਂ ਹੈ,ਮਹਾਰਾਜ ਨਾਲ ਮੇਲ ਹੋ ਜਾਂਦਾਂ ਹੈ|
7)ਭਾਈ ਵੋਟਾਂ ਨਾ ਪਾਉ,ਨਾ ਪੁਆਉ|ਅਸੀ ਵੋਟਾਂ ਨਹੀ ਪਾਉਦੇਂ ਸਾਨੂੰ ਇਕ ਦਿਨ ਵੋਟਾਂ ਨੇ ਪਾ ਲੈਣਾ|
8)ਭਾਈ ਮੰਡੀਆਂ(ਡੰਗਰਾਂ ਦੀਆਂ),ਠੇਕੇ,ਅਹਾਤੇ ਬੰਦ ਹੋਣੇ ਚਾਹੀਦੇ ਹਨ|
9)ਮਨ ਤੂੰ ਜਿਤਣਾ ਛੱਡ ਦੇ ਹਾਰਨਾ ਸਿਖ ਲੈ|
10)ਭਾਈ ਅਸੀ ਸਭ ਤੋ ਵੱਡੀ ਅਦਾਲਤ ਨੂੰ ਭੁਲ ਗਏ ਹਾਂ,ਤਾਂ ਹੀ ਅਸੀ ਇਹਨਾਂ ਅਦਾਲਤਾਂ ਵਿਚ ਧੱਕੇ ਖਾਦੇਂ ਫਿਰਦੇ ਹਾਂ|
11)ਚਾਹ ਸਿਖ ਵਾਸਤੇ ਬਜ਼ਰ ਕੁਰਾਹਿਤ ਹੈ ਜੇ ਸਿਖ ਅੰਮ੍ਰਿਤ ਛੱਕ ਕੇ ਚਾਹ ਪੀਦਾਂ ਹੈ ਉਹ ਸਿਖ ਨਹੀ ਹੈ,ਇਹ ਲੰਗਰਾਂ ਵਿਚੋ ਵੀ ਬੰਦ ਹੋਣੀ ਚਾਹੀਦੀ ਹੈ|
12)ਧਰਮਾਂ ਪਿਛੇ ਵਾਦ-ਵਿਵਾਦ ਨਹੀ ਕਰਨਾ ਚਾਹੀਦਾ|ਆਪਣੇ ਧਰਮ ਵਿਚ ਪੱਕਾ ਰਹਿਣਾ ਚਾਹੀਦਾ ਹੈ|ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ|
13)ਭਾਈ ਪਾਠੀਆਂ ਨੂੰ ਪਾਠ ਕਰਨ ਦਾ ਕੋਈ ਪੈਸਾ ਨਹੀ ਦੇਣਾ(ਨਾ ਪਾਠੀਆਂ ਨੂੰ ਲੈਣਾ ਚਾਹੀਦਾ) ਜਿਹੜਾ ਚੜਾਵਾ ਚੜਿਆ ਉਹ ਪਾਠ ਕਰਵਾਉਣ ਵਾਲਾ ਆਪਣੇ ਹੱਥੀਂ ਭਾਂਵੇ ਗੁਰਦੁਆਰੇ,ਮੰਦਰ,ਮਸੀਤ,ਠਾਕਰ ਦੁਆਰੇ ਕਿਤੇ ਵੀ ਧਰਮ ਹੇਤ ਅਪਣੀ ਮਰਜੀ ਨਾਲ ਲਗਾਵੇ|ਇਸ ਨਾਲ ਪਾਠ ਕਰਨ ਵਾਲਿਆਂ ਤੇ ਪਾਠ ਕਰਾਉਣ ਵਾਲਿਆਂ ਦੋਹਾਂ ਦਾ ਭਲਾ ਹੁੰਦਾ ਹੈ|
ਬਾਬਾ ਜੀ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਦੇਣ ਲਈ ਗੁਰਬਾਣੀ ਵਿਚੋਂ ਕੁੱਝ ਅਜਿਹੇ ਸ਼ਬਦ ਅਤੇ ਗੁਰਵਾਕ ਸੁਣਾਇਆ ਕਰਦੇ ਸਨ ਜਿਨ੍ਹਾਂ ਦੇ ਭਾਵ ਅਰਥ ਘੱਟ ਬੁੱਧੀ ਵਾਲਿਆਂ ਨੂੰ ਭੀ ਸੌਖੇ ਹੀ ਸਮਝ ਆ ਜਾਣ ਕਈ ਸ਼ਬਦਾਂ ਨੂੰ ਬਾਬਾ ਜੀ ਅੱਗੇ-ਅੱਗੇ ਪੜ੍ਹਦੇ ਸਨ ਅਤੇ ਸੰਗਤ ਪਿੱਛੇ-ਪਿੱਛੇ ਪੜ੍ਹਦੀ ਸੀ|ਇਨ੍ਹਾਂ ਸ਼ਬਦਾਂ ਦਾ ਵੇਰਵਾ ਇਸ ਪ੍ਰਕਾਰ ਹੈ:
• ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥(੨੦੧)
• ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥(੨੯੫)
• ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
• ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥ ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥(੩੩੭)
• ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ ਜੋ ਚਾਹਤ ਸੋਈ ਮਨਿ ਪਾਇਓ ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ ਸਰਬ ਸੂਖ ਹਰਿ ਨਾਮਿ ਵਡਾਈ ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥(੭੨੦)
• ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਰਾਖਾ ਏਕੁ ਹਮਾਰਾ ਸੁਆਮੀ ॥ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥(੧੧੩੬)
• ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥ ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥(੧੩੭੧)
• ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥ ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥(੧੩੭੫)

"ਚਲਦਾ ਫਿਰਦਾ ਰੱਬ"
ਸੰਤ ਅਜੀਤ ਸਿੰਘ ਜੀ ਨਥਮਲਪੁਰ ਵਾਲੇ ਨਿਮਰਤਾ ਦੇ ਪੁੰਜ,ਸ਼ਾਂਤੀ ਦੀ ਮੂਰਤ,ਨਿਰਵੈਰ ਅਤੇ ਉਦਾਰਤਾ ਦੇ ਮਾਲਕ ਤੇ ਗੁਰਬਾਣੀ ਦੀ ਕਸਵੱਟੀ ਉਤੇ ਪੂਰੇ ਉਤਰਨ ਵਾਲੇ ਪੂਰਨ ਸੰਤ ਸਨ|
ਆਪ ਜੀ ਦੇ ਮਾਤਾ ਪਿਤਾ ਸਿੱਖ-ਮਤ ਦੇ ਪੱਕੇ ਅਨੁਯਾਈ ਸਨ|ਇਸ ਤਰ੍ਹਾਂ ਸਿੱਖੀ ਦੀ ਦਾਤ ਆਪ ਨੂੰ ਵਿਰਾਸਤ ਵਿਚ ਪ੍ਰਾਪਤ ਹੋਈ|ਉਨ੍ਹਾਂ ਨੇ ਬਕਾਇਦਾ ਸਕੂਲੋਂ ਕੋਈ ਸਿਖਿਆ ਪ੍ਰਪਤ ਨਹੀ ਕੀਤੀ ਪਰ ਉਹ ਹਮੇਸ਼ਾਂ ਗੁਰਬਾਣੀ ਦੇ ਸ਼ਬਦ ਸੰਗਤ ਵਿਚ ਜ਼ੁਬਾਨੀ ਪੜ੍ਹਿਆ ਕਰਦੇ ਸਨ ਜਿਸ ਨੂੰ ਲੋਕੀ ਬ੍ਰਹਮ ਗਿਆਨ ਦੀ ਪ੍ਰਪਤੀ ਸਮਝਦੇ ਸਨ|
ਉਹ ਦਸਾਂ ਨਹੁੰਆਂ ਦੀ ਕਿਰਤ ਕਰਨ ਵਾਲੇ ਸਾਧੂ ਸਨ|ਜੱਟ ਪਰਿਵਾਰ ਵਿਚ ਪੈਦਾ ਹੋਣ ਕਰਕੇ,ਸੰਤਾਂ ਨੇ ਖੇਤੀ-ਬਾੜੀ ਦੇ ਧੰਦੇ ਨੂੰ ਅਪਣਾਇਆ ਅਤੇ ਲੋਕਾਂ ਨੂੰ ਹੱਕ ਹਲਾਲ ਦੀ ਕਮਾਈ ਕਰਨ ਦਾ ਉਪਦੇਸ਼ ਦਿਤਾ|ਉਹ ਮੁੱਢੋ ਹੀ ਫੱਕਰ ਬਿਰਤੀ ਦੇ ਮਾਲਕ ਸਨ|ਖੇਤੀ ਕਰਦਿਆਂ ਕਦੇ ਕਿਸੇ ਨਾਲ ਝਗੜਾ ਨਹੀ ਕੀਤਾ|
ਪਿੰਡ ਰੰਗੀਆਂ ਵਿਚ ਲਾਭ ਸਿੰਘ ਅਤੇ ਅਮਰ ਸਿੰਘ ਵਲੋਂ ਭੂਤ-ਪ੍ਰੇਤ ਕੱਢਣ ਦਾ ਡੇਰਾ ਸਥਾਪਤ ਕੀਤਾ ਹੋਇਆ ਸੀ|ਆਪ ਉਨ੍ਹਾਂ ਨੂੰ ਗੁਰਮਤਿ ਵਿਰੋਧੀ ਇਹ ਡੇਰਾ ਬੰਦ ਕਰਕੇ,ਸਿੱਖ-ਮਤ ਦੇ ਅਨੁਯਾਈ ਹੋਣ ਲਈ ਕਿਹਾ|ਪਰ ਮਨੁੱਖ ਅਹੰਕਾਰੀਆਂ ਨੇ ਮਹਾਪੁਰਸ਼ਾਂ ਨੂੰ ਰੁੱਖਾ ਤੇ ਮਾੜਾ ਕਿਹਾ ਤੇ ਹੱਥੋਪਾਈ ਉਤੇ ਉਤਰ ਆਏ|ਸੰਤਾਂ ਨੂੰ ਧੱਕੇ ਮਾਰ ਕੇ ਡੇਰੇ ਵਿਚੋਂ ਕੱਢ ਦਿੱਤਾ ਅਤੇ ਕੰਬਲੀ ਉਤਾਰ ਲਈ ਇਨਾ ਕੁਝ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਕ੍ਰੋਧ ਨਹੀ ਆਇਆ|ਸ਼ਾਤ ਚਿਤ ਉਥੋਂ ਇਹ ਕਹਿ ਕੇ ਤੁਰ ਪਏ ਕਿ "ਵਾਹਿਗੁਰੂ ਭਲਾ ਕਰੇ ਅਤੇ ਸੁਮੱਤ ਬਖਸ਼ੇ|"ਇਸ ਅਣਸੁਖਾਵੀਂ ਘਟਨਾ ਦੀ ਜਾਣਕਾਰੀ ਸੇਵਕਾ ਨੇ ਮੋਰਿੰਡੇ ਥਾਣੇ ਵਿਚ ਜਾ ਦਿਤੀ|
ਥਾਣੇਦਾਰ ਤੁਰੰਤ ਦੋਹਾਂ ਭਰਾਵਾਂ ਨੂੰ ਗ੍ਰਿਫਤਾਰ ਕਰਕੇ ਲੈ ਗਿਆ ਅਤੇ ਸੰਤਾਂ ਨੂੰ ਮੋਰਿੰਡੇ ਥਾਣੇ ਵਿਚ ਸਦਿਆ ਗਿਆ|
ਦੋਵੇਂ ਭਰਾਵਾਂ ਨੂੰ ਵੇਖ ਕੇ ਸੰਤਾਂ ਨੇ ਕਿਹਾ"ਭਾਈ ਇਹ ਦੋਵੇ ਨਿਰਦੋਸ਼ ਹਨ,ਇਨ੍ਹਾਂ ਨੂੰ ਰਿਹਾਅ ਕਰ ਦੇਵੋ,ਦੋਸ਼ੀ ਤਾਂ ਅਸੀਂ ਹਾਂ ਜੋ ਇਹਨਾਂ ਦੇ ਘਰ ਗਏ|"ਇਹ ਸੁਣ ਕੇ ਥਾਣੇਦਾਰ ਨੇ ਦੋਵਾਂ ਨੂੰ ਛੱਡ ਦਿੱਤਾ|ਸੰਤਾਂ ਦਾ ਵਤੀਰਾ ਵੇਖ ਕੇ,ਉਨਾਂ੍ਹ ਦਾ ਅਹੰਕਾਰ ਟੁੱਟ ਗਿਆ ਤੇ ਉਨ੍ਹਾਂ ਸੰਤਾਂ ਤੋਂ ਮੁਆਫੀ ਮੰਗੀ|
ਅੱਜ ਦੇ ਪਦਾਰਥਵਾਦੀ ਯੁੱਗ ਵਿਚ,ਜਿਥੇ ਚੁਫੇਰੇ ਮਾਇਆ ਦੀ ਦੌੜ ਲੱਗੀ ਹੋਈ ਹੈ ਉਥੇ ਮਹਾਂਪੁਰਸ਼ ਇਸ ਤੋਂ ਨਿਰਲੇਪ ਰਹੇ|ਸੰਤਾਂ ਦੇ ਪ੍ਰਚਾਰ ਦਾ ਢੰਗ ਭਾਵੇਂ ਸਾਦਗੀ ਭਰਭੂਰ ਸੀ ਪਰ ਉਨਾਂ ਦੀ ਪ੍ਰਭਾਵ ਸੀ ਕਿ ਪ੍ਰਚਾਰ ਸੰਗਤ ਉਤੇ ਡੂੰਘਾ ਪ੍ਰਭਾਵ ਛੱਡਦਾ ਸੀ|ਅਸਲ ਵਿਚ ਸੰਤਾਂ ਦਾ ਆਪਣਾ ਸਦਾਚਾਰਕ ਜੀਵਨ ਹੀ ਲੋਕਾਂ ਲਈ ਪ੍ਰਚਾਰ ਸੀ|ਉਹ ਬਿਨਾਂ ਸਾਜ਼ਾਂ ਤੋ ਸ਼ਬਦ ਬੋਲਦੇ ਹੁੰਦੇ ਸਨ|
ਸੰਤਾਂ ਦਾ ਅਪਣਾ ਰਹਿਣ-ਸਹਿਣ ਅਤੇ ਖਾਣਾ ਪੀਣਾ ਬਹੁਤ ਹੀ ਸਾਦਾ ਸੀ|ਉਹ ਸਫੈਦ ਸੂਤੀ ਬਸਤਰ ਪਹਿਨਦੇ ਸਨ|ਉਹ ਪੁਰਾਤਨ ਸਿੱਖ ਇਤਿਹਾਸਕ ਇਮਾਰਤਾਂ ਨੂੰ ਸੁਰੱਖਿਅਤ ਰੱਖਣ ਦੇ ਪੱਖ ਵਿਚ ਸਨ ਤਾਂ ਜੋ ਉਸ ਦੀ ਇਤਿਹਾਸਕ ਮਹਾਨਤਾ ਬਣੀ ਰਹੇ|ਉਹ ਲਿਤਾੜੇ ਤੇ ਗਰੀਬ ਲੋਕਾਂ ਦੀ ਲੁੱਟ-ਖਸੁੱਟ ਤੋਂ ਚਿੰਤਾਤੁਰ ਸਨ|ਉਨ੍ਹਾਂ ਨੇ ਅਨੇਕਾਂ ਗੁਰਦੁਆਰਿਆਂ ਦੀ ਕਾਰ ਸੇਵਾ ਕਰਵਾਈ|
ਉਨ੍ਹਾਂ ਦੇ ਆਪਣੇ ਸਮਕਾਲੀ ਸੰਤਾਂ ਨਾਲ ਸੰਬਧ ਬਹੁਤ ਹੀ ਨੇੜਤਾ ਅਤੇ ਮਿਤਰਤਾ ਵਾਲੇ ਸਨ|ਇਕ ਮੁਲਾਕਾਤ ਦੌਰਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਆਪ ਨੂੰ "ਚਲਦਾ ਫਿਰਦਾ ਰੱਬ"ਕਿਹਾ|ਸੰਤ ਜਵਾਲਾ ਸਿੰਘ ਹਰਖੋਵਾਲ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਸੰਤ ਪਿਆਰਾ ਸਿੰਘ ਝਾੜ ਸਾਹਿਬ ਵਾਲੇ ਆਪ ਪਾਸ ਸਮੇਂ ਸਮੇਂ ਸਿਰ ਉਨ੍ਹਾਂ ਪਾਸ ਆਉਦੇਂ ਰਹੇ।ਅਕਾਲੀ ਆਗੂਆਂ ਤੋਂ ਬਿਨਾਂ ਕਾਗਰਸੀ ਆਗੂ ਵੀ ਆਪ ਪਾਸ ਆਸ਼ੀਰਵਾਦ ਲਈ ਪੁਜਦੇ ਰਹੇ ਪਰ ਆਪ ਨੇ ਰਾਜਨੀਤੀ ਵਿਚ ਕੋਈ ਦਖਲਅੰਦਾਜੀ ਨਹੀ ਕੀਤੀ।
ਕੌਮੀ ਪਿਆਰ ਅਤੇ ਆਜਾਦੀ ਦਾ ਵਲਵਲਾ ਵੀ ਉਨ੍ਹਾਂ ਦੇ ਰੋਮ ਰੋਮ ਵਿਚ ਰਚਿਆ ਹੋਇਆ ਸੀ।ਉਨ੍ਹਾਂ 'ਜੈਤੋਂ' ਦੇ ਮੋਰਚੇ ਵਿਚ ਗ੍ਰਿਫਤਾਰੀ ਵੀ ਦਿੱਤੀ।ਉਹ 8 ਭਾਦੋਂ 1979 ਨੂੰ ਅਕਾਲ ਚਲਾਣਾ ਕਰ ਗਏ।ਉਨ੍ਹਾਂ ਦੀ ਯਾਦ ਵਿਚ ਹਰ ਸਾਲ 9 ਭਾਦੋਂ ਨੂੰ ਗੁਰਦੁਆਰਾ ਅੰਗੀਠਾ ਸਾਹਿਬ ਵਿਖੇ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ।
ਸਾਧ ਸੰਗਤ ਜੀ ਇਹ ਸਾਖੀਆਂ ਸ: ਚਰਨ ਸਿੰਘ ਦੁਆਰਾ ਬਾਬਾ ਜੀ ਦੇ ਜੀਵਨ ਬਾਰੇ ਲਿਖੀ ਕਿਤਾਬ "ਅਦੱਭੁਤ ਜੀਵਨ ਝਲਕੀਆਂ ਸੰਤ ਬਾਬਾ ਅਜੀਤ ਸਿੰਘ ਜੀ" ਵਿਚੋਂ ਲਿਖਣ ਦਾ ਯਤਨ ਕਰ ਰਿਹਾ ਹਾਂ:
• ਬਾਬਾ ਜੀ ਦੇ ਭਤੀਜੇ ਠਾਕੁਰ ਸਿੰਘ ਜੀ ਦਾ ਵਿਆਹ ਸੀ ਅਤੇ ਘਰ ਵਾਲੇ ਮਿਠਾਈ ਬਨਵਾਉਣ ਲਈ ਇਕ ਹਲਵਾਈ ਨੂੰ ਲੈ ਅਏ|ਬਾਬਾ ਜੀ ਨੇ ਚੀਨੀ ਦੀ ਬੋਰੀ ਵਿਚੋਂ ਦੋ ਬੁਕ ਭਰ ਕੇ ਹਲਵਾਈ ਨੂੰ ਦੇ ਦਿਤੇ ਅਤੇ ਆਖਿਆ ਕਿ ਇਸ ਦੀ ਜਿੰਨੀ ਮਿਠਾਈ ਬਣਦੀ ਹੈ,ਬਣਾ ਦਿਉ ਅਤੇ ਫਿਰ ਛੁੱਟੀ ਕਰੋ|ਇਸ ਪ੍ਰਕਾਰ ਦਰਜੀ ਤੋਂ ਇਕ ਜੋੜਾ ਠਾਕੁਰ ਸਿੰਘ ਜੀ ਲਈ ਅਤੇ ਇਕ ਜੋੜਾ ਉਨ੍ਹਾਂ ਦੀ ਬਨਣ ਵਾਲੀ ਵੁਹਟੀ ਲਈ ਬਨਾਉਣ ਲਈ ਕਿਹਾ ਅਤੇ ਹੋਰ ਕੋਈ ਵਰੀ ਤਿਆਰ ਨਹੀ ਕਰਵਾਈ|
• ਇਕ ਦਿਨ ਇਕ ਸੇਵਕ ਨੇ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ ਫਲਾਣੇ ਦਿਨ ਹੈ।ਬਾਬਾ ਜੀ ਨੇ ਕਿਹਾ ਕਿ ਭਾਈ!ਉਨ੍ਹਾਂ ਦਾ ਪੁਰਬ ਤਾਂ ਸਦਾ ਹੀ ਹੈ।
• ਬਾਬਾ ਜੀ ਦੀ ਖੱਬੀ ਲੱਤ ਤੇ ਇਕ ਜ਼ਖਮ ਹੋ ਗਿਆ ਸੀ ਪਰ ਬਾਬਾ ਜੀ ਕੋਈ ਦਵਾਈ ਨਾ ਲਗਉਦੇ ਅਤੇ ਜ਼ਖਮ ਤੇ ਇਕ ਗਿੱਲੀ ਪੱਟੀ ਬੰਨ੍ਹ ਲੈਦੇਂ। ਆਏ ਸ਼ਰਧਾਲੂ ਬਾਬਾ ਜੀ ਦੀਆਂ ਲੱਤਾਂ ਘੁੱਟਣ ਲਗ ਜਾਂਦੇ, ਜਿਸ ਕਾਰਣ ਜ਼ਖਮ ਰਾਜ਼ੀ ਨਾ ਹੁੰਦਾ।ਜਦ ਸੰਗਤਾਂ ਦਵਾਈ ਲਗਾਉਣ ਲਈ ਬੇਨਤੀਆਂ ਕਰਦੀਆਂ,ਤਾਂ ਬਾਬਾ ਜੀ ਕਹਿ ਦਿੰਦੇ ਕਿ "ਸਰਬ ਰੋਗ ਕਾ ਅਉਖਦੁ ਨਾਮ" ਇਹ ਜ਼ਖਮ ਕਈ ਸਾਲ ਰਿਹਾ,ਫਿਰ ਅਪਣੇ ਆਪ ਹੀ ਠੀਕ ਹੋ ਗਿਆ।
• ਇਕ ਵਾਰੀ ਮੈਂ ਬਾਬਾ ਜੀ ਨੂੰ ਪੁਛਿਆ ਕਿ ਕੀ ਸਰੀਰ ਠੀਕ ਹੈ? ਬਾਬਾ ਜੀ ਨੇ ਕਿਹਾ ਕਿ ਭਾਈ! ਜਿਹੋ ਜਿਹਾ ਪ੍ਰਭੂ ਨੇ ਬਣਾ ਦਿਤਾ ਹੈ,ਠੀਕ ਹੀ ਹੈ।

ਸੰਤ ਬਾਬਾ ਸਰਦਾਰਾ ਸਿੰਘ ਜੀ
emailed by Rajbir kang
ਪਹਿਲਾਂ ਘਰਾਂ ਦੇ ਵਿੱਚ ਕੁੱਲਪੁਰੋਹਿਤ ਆਏ ਕਰਦੇ ਸੀ| ਬਾਬਾ ਜੀ ਦੇ ਘਰ ਵੀ ਕੁੱਲਪੁਰੋਹਿਤ ਆਏ ਬੈਠੇ ਸਨ| ਉਸ ਟਾਇਮ ਬਾਬਾ ਜੀ ਦੀ ਉਮਰ ਤਕਰੀਬਨ 5 ਸਾਲ ਦੀ ਸੀ| ਬਾਬਾ ਜੀ ਆਪਣੇ ਆੜੀਆਂ ਨਾਲ ਬਾਹਰ ਖੇਡ ਰਹੇ ਸਨ| ਖੇਡਦੇ-ਖੇਡਦੇ ਬਾਬਾ ਜੀ ਘਰ ਆ ਗਏ| ਘਰ ਆ ਕੇ ਬਾਬਾ ਜੀ ਕੁੱਲਪੁਰੋਹਿਤ ਨੂੰ ਪੁੱਛਣ ਲੱਗੇ ਬਈ ਦਾਦਾ ਜੀ ਜਿਹੜੀ ਆ ਮਾਇਆ ਤੁਸੀਂ ਲੈ ਕੇ ਜਾਂਦੇ ਹੋ ਕਿੱਥੇ ਲਾਉਂਦੇ ਹੋ, ਕਯਾ ਕਰਦੇ ਹੋ? ਕੁੱਲਪੁਰੋਹਿਤ ਬਾਬਾ ਜੀ ਨੂੰ ਕਹਿਣ ਲੱਗੇ " ਜਾ ਜਾ ਤੂੰ ਬਾਹਰ ਜਾ ਕੇ ਖੇਡ ਆਪਣੇ ਆੜੀਆਂ ਨਾਲ, ਤੂੰ ਕਯਾ ਲੈਣਾ|" ਬਾਬਾ ਜੀ ਆਪਣੇ ਆੜੀਆਂ ਨਾਲ ਬਾਹਰ ਖੇਡਣ ਚੱਲੇ ਗਏ| ਦੁਸਰੀ ਬਾਰ ਖੇਡਦੇ-ਖੇਡਦੇ ਫੇਰ ਬਾਬਾ ਜੀ ਘਰ ਆ ਗਏ ਤੇ ਫੇਰ ਕੁੱਲਪੁਰੋਹਿਤ ਨੂੰ ਪੁੱਛਣ ਲੱਗੇ ਬਈ ਦਾਦਾ ਜੀ ਜਿਹੜੀ ਆ ਮਾਇਆ ਤੁਸੀਂ ਲੈ ਕੇ ਜਾਂਦੇ ਹੋ ਕਿੱਥੇ ਲਾਉਦੇ ਹੋ, ਕਯਾ ਕਰਦੇ ਹੋ| ਦੂਜੀ ਬਾਰ ਫੇਰ ਬਾਬਾ ਜੀ ਨੂੰ ਕੁੱਲਪੁਰੋਹਿਤ ਨੇ ਇਸੇ ਤਰਾਂ ਕਿਹਾ ਕਿ ਜਾ ਤੂੰ ਬਾਹਰ ਜਾ ਕੇ ਖੇਡ ਆਪਣੇ ਆੜੀਆਂ ਨਾਲ| ਬਾਬਾ ਜੀ ਫੇਰ ਆਪਣੇ ਆੜੀਆਂ ਨਾਲ ਬਾਹਰ ਖੇਡਣ ਚੱਲੇ ਗਏ| ਖੇਡਦੇ-ਖੇਡਦੇ ਤੀਸਰੀ ਵਾਰ ਫੇਰ ਬਾਬਾ ਜੀ ਘਰ ਆ ਗਏ| ਇਸ ਵੇਲੇ ਬਾਬਾ ਜੀ ਦੇ ਪਿਤਾ ਜੀ ਵੀ ਉਥੇ ਹੀ ਖੜੇ ਸੀ| ਜਦੋ ਤੀਸਰੀ ਵਾਰ ਬਾਬਾ ਜੀ ਨੇ ਕੁੱਲਪੁਰੋਹਿਤ ਨੂੰ ਪੁੱਛਿਆ ਕਿ ਦਾਦਾ ਜੀ ਜਿਹੜੀ ਆ ਮਾਇਆ ਤੁਸੀ ਲੈ ਕੇ ਜਾਂਦੇ ਹੋ ਕਿੱਥੇ ਲਾਉਦੇ ਹੋ, ਕਯਾ ਕਰਦੇ ਹੋ, ਤਾਂ ਕੁੱਲਪੁਰੋਹਿਤ ਫੇਰ ਬੋਲੇ ਜਾ ਤੂੰ ਬਾਹਰ ਜਾ ਕੇ ਖੇਡ, ਤੂੰ ਕੀ ਲੈਣਾ| ਤਾਂ ਮਹਾਤਮਾ ਜੀ ( ਬਾਬਾ ਜੀ ਆਪਣੇ ਪਿਤਾ ਜੀ ਨੂੰ ਮਹਾਤਮਾ ਕਹਿੰਦੇ ਸੀ ) ਨੇ ਕੁੱਲਪੁਰੋਹਿਤ ਨੂੰ ਕਿਹਾ ਕਿ ਦਾਦਾ ਜੀ ਦੱਸ ਦਿਓ ਬੱਚਾ ਰਿਹਾੜ ਕਰਦਾ ਪਿਆ, ਬਾਰ ਬਾਰ ਆਈ ਜਾਂਦਾ ਪੁੱਛਣ| ਤਾਂ ਕੁੱਲਪੁਰੋਹਿਤ ਬੋਲੇ "ਦੱਸੀਏ ਫੇਰ!! ਪਰ ਆ ਗੱਲ ਸਾਡੇ ਤੋਂ ਅੱਜ ਤੱਕ ਕਿੱਸੇ ਨੇ ਨਹੀਂ ਪੁੱਛੀ ਜੋ ਇਹ 4-5 ਸਾਲ ਦਾ ਬੱਚਾ ਸਾਡੇ ਤੋਂ ਪੁੱਛਣ ਲੱਗਿਆ|" ਕੁੱਲਪੁਰੋਹਿਤ ਬੋਲੇ ਸਾਡੇ ਘਰ ਦੋ ਘੜੇ ਲਾਏ ਹੋਏ ਸਨ| ਉਹਨਾਂ ਘੜਿਆਂ ਚ ਅਸੀਂ ਚਾਂਦੀ ਦੇ ਰੁਪਏ, ਡਬਲੀ ਪੈਸੇ, ਧੇਲੇ ਤੇ ਸਿੱਕੇ ਪਾਈ ਜਾਂਦੇ ਆਂ| ਪਿੱਛੇ ਜਹੇ ਸਾਡੇ ਲੜਕੇ ਦਾ ਵਿਆਹ ਸੀ ਤਾਂ ਅਸੀਂ ਕੁੱਝ ਪੈਸਿਆਂ ਨਾਲ ਗਾਉਣ ਵਾਲੀ ਲਾ ਲਈ, ਕੁਝ ਅਸੀਂ ਢਕਾਉ ਕਰ ਲਿਆ ਤੇ ਕੁਝ ਅਸੀਂ ਹੋਰ ਵਿਹਾਰ 'ਚ ਵਰਤ ਲਏ| ਤਾਂ ਫਿਰ ਬਾਬਾ ਜੀ ਬੋਲੇ ਬਈ ਦਾਦਾ ਜੀ ਆਪ ਤਾਂ ਤੁਸੀਂ ਡੁੱਬੇ ਹੀ ਤੇ ਤੁਸੀਂ ਤਾਂ ਜਜਮਾਨਾ ਨੂੰ ਵੀ ਡੋਬ ਦਿੱਤਾ| ਗਾਹਾਂ ਵਾਸਤੇ ਆਓ ਜੀ ਸਦਕੇ, ਪ੍ਰਸਾਦਾ ਪਾਣੀ ਮਿਲੂਗਾ ਪਰ ਮਾਇਆ ਨਹੀਂ ਮਿਲਣੀ| ਇਹ ਸਾਖੀ ਮੈ ਬਾਬਾ ਹਰਨੇਕ ਸਿੰਘ ਜੀ ਤੋ ਸੁਣੀ ਸੀ।
Subscribe to:
Posts (Atom)