Saadh Sangat ji now no need to type long name just type

emailed by Rajbir kang

ਪਹਿਲਾਂ ਘਰਾਂ ਦੇ ਵਿੱਚ ਕੁੱਲਪੁਰੋਹਿਤ ਆਏ ਕਰਦੇ ਸੀ| ਬਾਬਾ ਜੀ ਦੇ ਘਰ ਵੀ ਕੁੱਲਪੁਰੋਹਿਤ ਆਏ ਬੈਠੇ ਸਨ| ਉਸ ਟਾਇਮ ਬਾਬਾ ਜੀ ਦੀ ਉਮਰ ਤਕਰੀਬਨ 5 ਸਾਲ ਦੀ ਸੀ| ਬਾਬਾ ਜੀ ਆਪਣੇ ਆੜੀਆਂ ਨਾਲ ਬਾਹਰ ਖੇਡ ਰਹੇ ਸਨ| ਖੇਡਦੇ-ਖੇਡਦੇ ਬਾਬਾ ਜੀ ਘਰ ਆ ਗਏ| ਘਰ ਆ ਕੇ ਬਾਬਾ ਜੀ ਕੁੱਲਪੁਰੋਹਿਤ ਨੂੰ ਪੁੱਛਣ ਲੱਗੇ ਬਈ ਦਾਦਾ ਜੀ ਜਿਹੜੀ ਆ ਮਾਇਆ ਤੁਸੀਂ ਲੈ ਕੇ ਜਾਂਦੇ ਹੋ ਕਿੱਥੇ ਲਾਉਂਦੇ ਹੋ, ਕਯਾ ਕਰਦੇ ਹੋ? ਕੁੱਲਪੁਰੋਹਿਤ ਬਾਬਾ ਜੀ ਨੂੰ ਕਹਿਣ ਲੱਗੇ " ਜਾ ਜਾ ਤੂੰ ਬਾਹਰ ਜਾ ਕੇ ਖੇਡ ਆਪਣੇ ਆੜੀਆਂ ਨਾਲ, ਤੂੰ ਕਯਾ ਲੈਣਾ|" ਬਾਬਾ ਜੀ ਆਪਣੇ ਆੜੀਆਂ ਨਾਲ ਬਾਹਰ ਖੇਡਣ ਚੱਲੇ ਗਏ| ਦੁਸਰੀ ਬਾਰ ਖੇਡਦੇ-ਖੇਡਦੇ ਫੇਰ ਬਾਬਾ ਜੀ ਘਰ ਆ ਗਏ ਤੇ ਫੇਰ ਕੁੱਲਪੁਰੋਹਿਤ ਨੂੰ ਪੁੱਛਣ ਲੱਗੇ ਬਈ ਦਾਦਾ ਜੀ ਜਿਹੜੀ ਆ ਮਾਇਆ ਤੁਸੀਂ ਲੈ ਕੇ ਜਾਂਦੇ ਹੋ ਕਿੱਥੇ ਲਾਉਦੇ ਹੋ, ਕਯਾ ਕਰਦੇ ਹੋ| ਦੂਜੀ ਬਾਰ ਫੇਰ ਬਾਬਾ ਜੀ ਨੂੰ ਕੁੱਲਪੁਰੋਹਿਤ ਨੇ ਇਸੇ ਤਰਾਂ ਕਿਹਾ ਕਿ ਜਾ ਤੂੰ ਬਾਹਰ ਜਾ ਕੇ ਖੇਡ ਆਪਣੇ ਆੜੀਆਂ ਨਾਲ| ਬਾਬਾ ਜੀ ਫੇਰ ਆਪਣੇ ਆੜੀਆਂ ਨਾਲ ਬਾਹਰ ਖੇਡਣ ਚੱਲੇ ਗਏ| ਖੇਡਦੇ-ਖੇਡਦੇ ਤੀਸਰੀ ਵਾਰ ਫੇਰ ਬਾਬਾ ਜੀ ਘਰ ਆ ਗਏ| ਇਸ ਵੇਲੇ ਬਾਬਾ ਜੀ ਦੇ ਪਿਤਾ ਜੀ ਵੀ ਉਥੇ ਹੀ ਖੜੇ ਸੀ| ਜਦੋ ਤੀਸਰੀ ਵਾਰ ਬਾਬਾ ਜੀ ਨੇ ਕੁੱਲਪੁਰੋਹਿਤ ਨੂੰ ਪੁੱਛਿਆ ਕਿ ਦਾਦਾ ਜੀ ਜਿਹੜੀ ਆ ਮਾਇਆ ਤੁਸੀ ਲੈ ਕੇ ਜਾਂਦੇ ਹੋ ਕਿੱਥੇ ਲਾਉਦੇ ਹੋ, ਕਯਾ ਕਰਦੇ ਹੋ, ਤਾਂ ਕੁੱਲਪੁਰੋਹਿਤ ਫੇਰ ਬੋਲੇ ਜਾ ਤੂੰ ਬਾਹਰ ਜਾ ਕੇ ਖੇਡ, ਤੂੰ ਕੀ ਲੈਣਾ| ਤਾਂ ਮਹਾਤਮਾ ਜੀ ( ਬਾਬਾ ਜੀ ਆਪਣੇ ਪਿਤਾ ਜੀ ਨੂੰ ਮਹਾਤਮਾ ਕਹਿੰਦੇ ਸੀ ) ਨੇ ਕੁੱਲਪੁਰੋਹਿਤ ਨੂੰ ਕਿਹਾ ਕਿ ਦਾਦਾ ਜੀ ਦੱਸ ਦਿਓ ਬੱਚਾ ਰਿਹਾੜ ਕਰਦਾ ਪਿਆ, ਬਾਰ ਬਾਰ ਆਈ ਜਾਂਦਾ ਪੁੱਛਣ| ਤਾਂ ਕੁੱਲਪੁਰੋਹਿਤ ਬੋਲੇ "ਦੱਸੀਏ ਫੇਰ!! ਪਰ ਆ ਗੱਲ ਸਾਡੇ ਤੋਂ ਅੱਜ ਤੱਕ ਕਿੱਸੇ ਨੇ ਨਹੀਂ ਪੁੱਛੀ ਜੋ ਇਹ 4-5 ਸਾਲ ਦਾ ਬੱਚਾ ਸਾਡੇ ਤੋਂ ਪੁੱਛਣ ਲੱਗਿਆ|" ਕੁੱਲਪੁਰੋਹਿਤ ਬੋਲੇ ਸਾਡੇ ਘਰ ਦੋ ਘੜੇ ਲਾਏ ਹੋਏ ਸਨ| ਉਹਨਾਂ ਘੜਿਆਂ ਚ ਅਸੀਂ ਚਾਂਦੀ ਦੇ ਰੁਪਏ, ਡਬਲੀ ਪੈਸੇ, ਧੇਲੇ ਤੇ ਸਿੱਕੇ ਪਾਈ ਜਾਂਦੇ ਆਂ| ਪਿੱਛੇ ਜਹੇ ਸਾਡੇ ਲੜਕੇ ਦਾ ਵਿਆਹ ਸੀ ਤਾਂ ਅਸੀਂ ਕੁੱਝ ਪੈਸਿਆਂ ਨਾਲ ਗਾਉਣ ਵਾਲੀ ਲਾ ਲਈ, ਕੁਝ ਅਸੀਂ ਢਕਾਉ ਕਰ ਲਿਆ ਤੇ ਕੁਝ ਅਸੀਂ ਹੋਰ ਵਿਹਾਰ 'ਚ ਵਰਤ ਲਏ| ਤਾਂ ਫਿਰ ਬਾਬਾ ਜੀ ਬੋਲੇ ਬਈ ਦਾਦਾ ਜੀ ਆਪ ਤਾਂ ਤੁਸੀਂ ਡੁੱਬੇ ਹੀ ਤੇ ਤੁਸੀਂ ਤਾਂ ਜਜਮਾਨਾ ਨੂੰ ਵੀ ਡੋਬ ਦਿੱਤਾ| ਗਾਹਾਂ ਵਾਸਤੇ ਆਓ ਜੀ ਸਦਕੇ, ਪ੍ਰਸਾਦਾ ਪਾਣੀ ਮਿਲੂਗਾ ਪਰ ਮਾਇਆ ਨਹੀਂ ਮਿਲਣੀ| ਇਹ ਸਾਖੀ ਮੈ ਬਾਬਾ ਹਰਨੇਕ ਸਿੰਘ ਜੀ ਤੋ ਸੁਣੀ ਸੀ।