ਬਾਬਾ ਜੀ ਕਹਿੰਦੇ ਹੁੰਦੇ ਸਨ:-
1)ਭਾਈ ਅਪਣਾ ਖਾਣਾ-ਪੀਣਾ,ਪਹਿਨਣਾ-ਪਹਿਨਾਉਣਾ,ਬੋਲਣਾ-ਬਲਾਉਣਾ ਅਤੇ ਕਾਰੋ-ਵਿਹਾਰ ਗੁਰ ਮਤ ਅਨੁਸਾਰ ਕਰੋ ਤਾਂ ਭਲਾ ਹੋਵੇਗਾ ਤਾਂ ਹੀ ਅਸੀ ਸਿਖ ਹੋਵਾਂਗੇ|ਕਹਿੰਦੇ ਸਾਨੂੰ ਸਿਖ ਹਨ ਪਰ ਅਸੀ ਪਾਖੰਡੀ ਬਣ ਗਏ ਹਾਂ ਕਿਉਕੀ ਨਾ ਸਾਡਾ ਖਾਣਾ-ਪੀਣਾ ਠੀਕ ਹੈ ਨਾ ਪਹਿਨਣਾ ਠੀਕ ਹੈ ਤੇ ਨਾ ਹੀ ਬੋਲਣਾ|
2)ਭਾਈ ਅਸੀ ਦੋਹੇ ਹੱਥ ਜੋੜ ਕੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਚਾਹ,ਮਿਰਚ,ਮਸਾਲਾ,ਆਦਾ,ਲੱਸਣ,ਪਿਆਜ ਇਹ ਛੇ ਚੀਜ਼ਾਂ ਘਰੋਂ ਕੱਢ ਦਿਉ|ਇਹਨਾਂ ਛੇ ਚੀਜ਼ਾਂ ਨੂੰ ਛੱਡਣ ਨਾਲ ਜੀਵ ਤਨ,ਮਨ ਕਰਕੇ ਸੁਖੀ ਰਹਿੰਦਾ ਹੈ,ਡਾਕਟਰ ਕੋਲ ਜਾਣ ਦੀ ਲੋੜ ਨਹੀ ਪੈਂਦੀ|
3)ਆਪਣੇ ਕਾਰੋ-ਵਿਹਾਰ (ਸ਼ਾਦੀ ਹੋਵੇ ਜਾਂ ਗਮੀ ਹੋਵੇ) ਗੁਰਮਤ ਅਨੁਸਾਰ ਕਰਨੇ ਚਾਹੀਦੇ ਹਨ|ਗੁਰਮਤ ਨਾਲ, ਮਹਾਰਾਜ ਨਾਲ ਮੇਲ ਹੋ ਜਾਦਾਂ ਹੈ, ਮਨਮਤ ਨਾਲ ਜੀਵ ਮਹਾਰਾਜ ਨਾਲੋ ਵਿਛੜ ਜਾਦਾਂ ਹੈ|
4)ਨਾ ਜੰਝ ਲਜਾਈਏ ਨਾ ਮੰਗਵਾਈਏ ਤਾਂ ਹੀ ਅਸੀ ਸਿਖ ਹੋਵਾਂਗੇ|
5)ਗੁਰਬਾਣੀ ਸਭ ਤੋ ਵੱਡੀ ਸਿਖਿਆ ਹੈ|ਇਸ ਤੋਂ ਉਪਰ ਨਾ ਕੋਈ ਸਿਖਿਆ ਹੈ,ਨਾ ਕੋਈ ਸਿਖਿਆ ਸੀ, ਨਾ ਕੋਈ ਸਿਖਿਆ ਹੋਵੇਗੀ|ਗੁਰਬਾਣੀ ਪੜ੍ਹੀਏ ਅਰਦਾਸ ਕਰੀਏ ਖੁਦਾ,ਅੱਲਾ,ਨਿਰੰਕਾਰ,ਵਾਹਿਗੁਰੂ ਨਾਲ ਮੇਲ ਹੋ ਜਾਦਾਂ ਹੈ|
6)ਵਾਹਿਗੁਰੂ ਮਤੰਰ ਗੁਰ-ਮਤੰਰ ਹੈ,ਜਿਸ ਦੇ ਜਪਣ ਨਾਲ ਮਨ ਦਾ ਕਲਿਆਣ ਹੋ ਜਾਦਾਂ ਹੈ,ਅਧਾਰ ਹੋ ਜਾਦਾਂ ਹੈ,ਮਹਾਰਾਜ ਨਾਲ ਮੇਲ ਹੋ ਜਾਂਦਾਂ ਹੈ|
7)ਭਾਈ ਵੋਟਾਂ ਨਾ ਪਾਉ,ਨਾ ਪੁਆਉ|ਅਸੀ ਵੋਟਾਂ ਨਹੀ ਪਾਉਦੇਂ ਸਾਨੂੰ ਇਕ ਦਿਨ ਵੋਟਾਂ ਨੇ ਪਾ ਲੈਣਾ|
8)ਭਾਈ ਮੰਡੀਆਂ(ਡੰਗਰਾਂ ਦੀਆਂ),ਠੇਕੇ,ਅਹਾਤੇ ਬੰਦ ਹੋਣੇ ਚਾਹੀਦੇ ਹਨ|
9)ਮਨ ਤੂੰ ਜਿਤਣਾ ਛੱਡ ਦੇ ਹਾਰਨਾ ਸਿਖ ਲੈ|
10)ਭਾਈ ਅਸੀ ਸਭ ਤੋ ਵੱਡੀ ਅਦਾਲਤ ਨੂੰ ਭੁਲ ਗਏ ਹਾਂ,ਤਾਂ ਹੀ ਅਸੀ ਇਹਨਾਂ ਅਦਾਲਤਾਂ ਵਿਚ ਧੱਕੇ ਖਾਦੇਂ ਫਿਰਦੇ ਹਾਂ|
11)ਚਾਹ ਸਿਖ ਵਾਸਤੇ ਬਜ਼ਰ ਕੁਰਾਹਿਤ ਹੈ ਜੇ ਸਿਖ ਅੰਮ੍ਰਿਤ ਛੱਕ ਕੇ ਚਾਹ ਪੀਦਾਂ ਹੈ ਉਹ ਸਿਖ ਨਹੀ ਹੈ,ਇਹ ਲੰਗਰਾਂ ਵਿਚੋ ਵੀ ਬੰਦ ਹੋਣੀ ਚਾਹੀਦੀ ਹੈ|
12)ਧਰਮਾਂ ਪਿਛੇ ਵਾਦ-ਵਿਵਾਦ ਨਹੀ ਕਰਨਾ ਚਾਹੀਦਾ|ਆਪਣੇ ਧਰਮ ਵਿਚ ਪੱਕਾ ਰਹਿਣਾ ਚਾਹੀਦਾ ਹੈ|ਦੂਜੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ|
13)ਭਾਈ ਪਾਠੀਆਂ ਨੂੰ ਪਾਠ ਕਰਨ ਦਾ ਕੋਈ ਪੈਸਾ ਨਹੀ ਦੇਣਾ(ਨਾ ਪਾਠੀਆਂ ਨੂੰ ਲੈਣਾ ਚਾਹੀਦਾ) ਜਿਹੜਾ ਚੜਾਵਾ ਚੜਿਆ ਉਹ ਪਾਠ ਕਰਵਾਉਣ ਵਾਲਾ ਆਪਣੇ ਹੱਥੀਂ ਭਾਂਵੇ ਗੁਰਦੁਆਰੇ,ਮੰਦਰ,ਮਸੀਤ,ਠਾਕਰ ਦੁਆਰੇ ਕਿਤੇ ਵੀ ਧਰਮ ਹੇਤ ਅਪਣੀ ਮਰਜੀ ਨਾਲ ਲਗਾਵੇ|ਇਸ ਨਾਲ ਪਾਠ ਕਰਨ ਵਾਲਿਆਂ ਤੇ ਪਾਠ ਕਰਾਉਣ ਵਾਲਿਆਂ ਦੋਹਾਂ ਦਾ ਭਲਾ ਹੁੰਦਾ ਹੈ|
ਬਾਬਾ ਜੀ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਦੇਣ ਲਈ ਗੁਰਬਾਣੀ ਵਿਚੋਂ ਕੁੱਝ ਅਜਿਹੇ ਸ਼ਬਦ ਅਤੇ ਗੁਰਵਾਕ ਸੁਣਾਇਆ ਕਰਦੇ ਸਨ ਜਿਨ੍ਹਾਂ ਦੇ ਭਾਵ ਅਰਥ ਘੱਟ ਬੁੱਧੀ ਵਾਲਿਆਂ ਨੂੰ ਭੀ ਸੌਖੇ ਹੀ ਸਮਝ ਆ ਜਾਣ ਕਈ ਸ਼ਬਦਾਂ ਨੂੰ ਬਾਬਾ ਜੀ ਅੱਗੇ-ਅੱਗੇ ਪੜ੍ਹਦੇ ਸਨ ਅਤੇ ਸੰਗਤ ਪਿੱਛੇ-ਪਿੱਛੇ ਪੜ੍ਹਦੀ ਸੀ|ਇਨ੍ਹਾਂ ਸ਼ਬਦਾਂ ਦਾ ਵੇਰਵਾ ਇਸ ਪ੍ਰਕਾਰ ਹੈ:
• ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥(੨੦੧)
• ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥ ਨਾਨਕ ਪੂਰਾ ਪਾਇਆ ਪੂਰੇ ਕੇ ਗੁਨ ਗਾਉ ॥੧॥(੨੯੫)
• ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥੨॥
• ਰਾਮ ਜਪਉ ਜੀਅ ਐਸੇ ਐਸੇ ॥ ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥੧॥ ਦੀਨ ਦਇਆਲ ਭਰੋਸੇ ਤੇਰੇ ॥ ਸਭੁ ਪਰਵਾਰੁ ਚੜਾਇਆ ਬੇੜੇ ॥੧॥ ਰਹਾਉ ॥ ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥ ਇਸ ਬੇੜੇ ਕਉ ਪਾਰਿ ਲਘਾਵੈ ॥੨॥ ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥ ਚੂਕਿ ਗਈ ਫਿਰਿ ਆਵਨ ਜਾਨੀ ॥੩॥ ਕਹੁ ਕਬੀਰ ਭਜੁ ਸਾਰਿਗਪਾਨੀ ॥ ਉਰਵਾਰਿ ਪਾਰਿ ਸਭ ਏਕੋ ਦਾਨੀ ॥੪॥(੩੩੭)
• ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥ ਕੋਟਿ ਜਨਮ ਕੇ ਦੂਖ ਗਵਾਇਓ ॥੧॥ ਰਹਾਉ ॥ ਜੋ ਚਾਹਤ ਸੋਈ ਮਨਿ ਪਾਇਓ ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ ॥੧॥ ਸਰਬ ਸੂਖ ਹਰਿ ਨਾਮਿ ਵਡਾਈ ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥੨॥(੭੨੦)
• ਊਠਤ ਸੁਖੀਆ ਬੈਠਤ ਸੁਖੀਆ ॥ ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥੧॥ ਰਾਖਾ ਏਕੁ ਹਮਾਰਾ ਸੁਆਮੀ ॥ਸਗਲ ਘਟਾ ਕਾ ਅੰਤਰਜਾਮੀ ॥੧॥ ਰਹਾਉ ॥ ਸੋਇ ਅਚਿੰਤਾ ਜਾਗਿ ਅਚਿੰਤਾ ॥ ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥੨॥ ਘਰਿ ਸੁਖਿ ਵਸਿਆ ਬਾਹਰਿ ਸੁਖੁ ਪਾਇਆ ॥ ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥੩॥੨॥(੧੧੩੬)
• ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥ ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥(੧੩੭੧)
• ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥ ਪਰਾ ਪੂਰਬਲੀ ਭਾਵਨੀ ਪਰਗਟੁ ਹੋਈ ਆਇ ॥(੧੩੭੫)