• ਬਾਬਾ ਜੀ ਦੇ ਭਤੀਜੇ ਠਾਕੁਰ ਸਿੰਘ ਜੀ ਦਾ ਵਿਆਹ ਸੀ ਅਤੇ ਘਰ ਵਾਲੇ ਮਿਠਾਈ ਬਨਵਾਉਣ ਲਈ ਇਕ ਹਲਵਾਈ ਨੂੰ ਲੈ ਅਏ|ਬਾਬਾ ਜੀ ਨੇ ਚੀਨੀ ਦੀ ਬੋਰੀ ਵਿਚੋਂ ਦੋ ਬੁਕ ਭਰ ਕੇ ਹਲਵਾਈ ਨੂੰ ਦੇ ਦਿਤੇ ਅਤੇ ਆਖਿਆ ਕਿ ਇਸ ਦੀ ਜਿੰਨੀ ਮਿਠਾਈ ਬਣਦੀ ਹੈ,ਬਣਾ ਦਿਉ ਅਤੇ ਫਿਰ ਛੁੱਟੀ ਕਰੋ|ਇਸ ਪ੍ਰਕਾਰ ਦਰਜੀ ਤੋਂ ਇਕ ਜੋੜਾ ਠਾਕੁਰ ਸਿੰਘ ਜੀ ਲਈ ਅਤੇ ਇਕ ਜੋੜਾ ਉਨ੍ਹਾਂ ਦੀ ਬਨਣ ਵਾਲੀ ਵੁਹਟੀ ਲਈ ਬਨਾਉਣ ਲਈ ਕਿਹਾ ਅਤੇ ਹੋਰ ਕੋਈ ਵਰੀ ਤਿਆਰ ਨਹੀ ਕਰਵਾਈ|
• ਇਕ ਦਿਨ ਇਕ ਸੇਵਕ ਨੇ ਕਿਹਾ ਕਿ ਸ੍ਰੀ ਗੁਰੁ ਨਾਨਕ ਦੇਵ ਜੀ ਦਾ ਗੁਰਪੁਰਬ ਫਲਾਣੇ ਦਿਨ ਹੈ।ਬਾਬਾ ਜੀ ਨੇ ਕਿਹਾ ਕਿ ਭਾਈ!ਉਨ੍ਹਾਂ ਦਾ ਪੁਰਬ ਤਾਂ ਸਦਾ ਹੀ ਹੈ।
• ਬਾਬਾ ਜੀ ਦੀ ਖੱਬੀ ਲੱਤ ਤੇ ਇਕ ਜ਼ਖਮ ਹੋ ਗਿਆ ਸੀ ਪਰ ਬਾਬਾ ਜੀ ਕੋਈ ਦਵਾਈ ਨਾ ਲਗਉਦੇ ਅਤੇ ਜ਼ਖਮ ਤੇ ਇਕ ਗਿੱਲੀ ਪੱਟੀ ਬੰਨ੍ਹ ਲੈਦੇਂ। ਆਏ ਸ਼ਰਧਾਲੂ ਬਾਬਾ ਜੀ ਦੀਆਂ ਲੱਤਾਂ ਘੁੱਟਣ ਲਗ ਜਾਂਦੇ, ਜਿਸ ਕਾਰਣ ਜ਼ਖਮ ਰਾਜ਼ੀ ਨਾ ਹੁੰਦਾ।ਜਦ ਸੰਗਤਾਂ ਦਵਾਈ ਲਗਾਉਣ ਲਈ ਬੇਨਤੀਆਂ ਕਰਦੀਆਂ,ਤਾਂ ਬਾਬਾ ਜੀ ਕਹਿ ਦਿੰਦੇ ਕਿ "ਸਰਬ ਰੋਗ ਕਾ ਅਉਖਦੁ ਨਾਮ" ਇਹ ਜ਼ਖਮ ਕਈ ਸਾਲ ਰਿਹਾ,ਫਿਰ ਅਪਣੇ ਆਪ ਹੀ ਠੀਕ ਹੋ ਗਿਆ।
• ਇਕ ਵਾਰੀ ਮੈਂ ਬਾਬਾ ਜੀ ਨੂੰ ਪੁਛਿਆ ਕਿ ਕੀ ਸਰੀਰ ਠੀਕ ਹੈ? ਬਾਬਾ ਜੀ ਨੇ ਕਿਹਾ ਕਿ ਭਾਈ! ਜਿਹੋ ਜਿਹਾ ਪ੍ਰਭੂ ਨੇ ਬਣਾ ਦਿਤਾ ਹੈ,ਠੀਕ ਹੀ ਹੈ।